ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Humans Might Still Wake Up with Support and Grace from The Reunited Three Most Powerful, Part 1 of 5

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਏ ਸਾਰਿਆਂ ਨੂੰ, ਮੇਰੇ ਸਾਰੇ ਪਿਆਰੇ, ਘਰ ਦੇ ਅੰਦਰਲੇ ਟੀਮ ਮੈਂਬਰ, ਤੁਹਾਡੇ BFF (ਸਭ ਤੋਂ ਵਧੀਆ ਦੋਸਤ ਹਮੇਸ਼ਾ ਲਈ) ਵੱਲੋਂ ਸ਼ੁਭਕਾਮਨਾਵਾਂ। ਮੈਨੂੰ ਤੁਹਾਡੇ ਸਾਰੇ ਪੱਤਰ ਮਿਲ ਗਏ ਹਨ। ਅੰਦਰੂਨੀ, ਇੰਨ-ਹਾਓਜ਼ ਟੀਮ, ਮੈਂ ਇਸ ਸਭ ਲਈ ਤੁਹਾਡਾ ਧੰਨਵਾਦ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਤੁਹਾਡੇ ਵਿੱਚੋਂ ਕੁਝ ਬਹੁਤ ਚਿੰਤਤ ਅਤੇ ਪ੍ਰੇਸ਼ਾਨ ਹਨ। ਕੁਝ ਮੇਰੇ ਬਾਰੇ ਚਿੰਤਤ ਹਨ, ਤੁਹਾਡਾ ਧੰਨਵਾਦ। ਪਰ ਮੈਂ ਠੀਕ ਹਾਂ, ਸੱਚਮੁੱਚ, ਬਹੁਤ ਸਮੇਂ ਤੋਂ ਇਸ ਜ਼ਿੰਦਗੀ ਦੀ ਆਦੀ ਹਾਂ। ਇਹ ਕਦੇ ਵੀ ਨਿਯਮਤ ਨਹੀਂ ਹੁੰਦਾ, ਕਦੇ ਸੈਟਲ ਨਹੀਂ ਹੁੰਦਾ, ਕਦੇ ਆਮ ਨਹੀਂ ਹੁੰਦਾ... ਪਰ ਮੈਂ ਠੀਕ ਹਾਂ। ਕਿਰਪਾ ਕਰਕੇ ਭਰੋਸਾ ਰੱਖੋ!

ਪਰ ਤੁਹਾਡੇ ਵਿੱਚੋਂ ਜ਼ਿਆਦਾਤਰ ਸਿਰਫ਼ ਸਵੀਕਾਰ ਕਰ ਰਹੇ ਹਨ, ਸ਼ਾਂਤ ਹਨ, ਅਤੇ ਜਿਵੇਂ ਜੋ ਵੀ ਹੁੰਦਾ ਹੈ, ਇਹ ਠੀਕ ਹੈ। ਇਹ ਚੰਗਾ ਰਵੱਈਆ ਹੋਣਾ ਚਾਹੀਦਾ ਹੈ। ਅਸੀਂ ਕੁਆਨ ਯਿਨ ਅਭਿਆਸੀ, ਖਾਸ ਕਰਕੇ ਸੁਪਰੀਮ ਮਾਸਟਰ ਟੈਲੀਵਿਜ਼ਨ ਦੇ ਵਰਕਰ, ਅਸੀਂ ਬਸ ਉਹੀ ਕਰਦੇ ਹਾਂ ਜੋ ਸਾਨੂੰ ਕਰਨਾ ਚਾਹੀਦਾ ਹੈ। ਅਤੇ ਜੇ ਸਾਨੂੰ ਜਾਣਾ ਪਵੇ, ਤਾਂ ਅਸੀਂ ਜਾਂਦੇ ਹਾਂ। ਜੇਕਰ ਪ੍ਰਮਾਤਮਾ ਸਾਨੂੰ ਸੰਸਾਰ ਦੀ ਸੇਵਾ ਕਰਨ, ਉਨ੍ਹਾਂ ਨੂੰ ਚੇਤਾਵਨੀ ਦੇਣ, ਸਲਾਹ ਦੇਣ, ਜਾਂ ਮਾਰਗਦਰਸ਼ਨ ਦੇਣ, ਜਾਂ ਮਾਨਸਿਕ, ਭਾਵਨਾਤਮਕ, ਸਰੀਰਕ ਅਤੇ/ਜਾਂ ਅਧਿਆਤਮਿਕ ਤੌਰ 'ਤੇ ਸਮਰਥਨ ਕਰਨ ਲਈ ਕੰਮ ਕਰਦੇ ਰਹਿਣ ਦਿੰਦਾ ਹੈ, ਤਾਂ ਅਸੀਂ ਉਹੀ ਕਰਦੇ ਹਾਂ। ਅਤੇ ਜੇ ਸਾਨੂੰ ਜਾਣਾ ਪਵੇ, ਤਾਂ ਸਾਨੂੰ ਹੁਣ ਕੁਝ ਵੀ ਹੋਰ ਕਰਨ ਦੀ ਲੋੜ ਨਹੀਂ ਹੈ, ਜੋ ਕਿ ਇੱਕ ਵਧੀਆ ਛੁੱਟੀ ਵੀ ਹੈ।

ਮੈਂ ਟੀਮ ਦੇ ਇੱਕ ਮੈਂਬਰ ਨਾਲ ਮਜ਼ਾਕ ਕਰ ਰਹੀ ਸੀ, ਕਹਿ ਰਹੀ ਸੀ, "ਵਾਹ, ਲੱਗਦਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਅਸਲ ਸ਼ੋਅ ਤੋਂ ਪਹਿਲਾਂ ਅਪ੍ਰੈਲ ਤੋਂ ਜੂਨ ਤੱਕ, ਦੋ ਮਹੀਨਿਆਂ ਦਾ ਨੋਟਿਸ ਵੀ ਦਿੱਤਾ ।" ਇਹ ਸੰਸਾਰ ਦੇ ਬਹੁਤ ਸਾਰੇ ਕੰਮਾਂ ਨਾਲੋਂ ਲੰਬਾ ਹੈ। ਕਈ ਵਾਰ ਤੁਹਾਨੂੰ ਸਿਰਫ਼ ਦੋ ਹਫ਼ਤੇ, ਤਿੰਨ ਹਫ਼ਤੇ ਜਾਂ ਕੁਝ ਦਿਨਾਂ ਦਾ ਨੋਟਿਸ ਦਿੱਤਾ ਜਾਂਦਾ ਹੈ। ਕੁਝ ਕੰਪਨੀਆਂ, ਉਹ ਤੁਹਾਨੂੰ ਤੁਰੰਤ ਘਰ ਜਾਣ ਲਈ ਸੱਦਾ ਦਿੰਦੀਆਂ ਹਨ, ਅਤੇ ਤੁਸੀਂ ਸਿਵਾਏ ਹੋਰ ਨੌਕਰੀਆਂ ਦੀ ਭਾਲ ਦੇ ਇਸ ਬਾਰੇ ਹੋਰ ਕੁਝ ਨਹੀਂ ਕਰ ਸਕਦੇ । ਮੈਨੂੰ ਯਕੀਨ ਨਹੀਂ ਕਿ ਮੈਂ ਇੰਨੀ ਜਲਦੀ ਕੋਈ ਹੋਰ ਨੌਕਰੀ ਲੱਭਣੀ ਚਾਹਾਂਗੀ ਜਾਂ ਨਹੀਂ। ਇਹੀ ਬਸ ਮੇਰਾ ਦਿਲ ਦੁਖੀ ਜੀਵਾਂ ਲਈ ਨਰਮ ਹੈ। ਅਤੇ ਅਸੀਂ ਦੇਖਾਂਗੇ ਕਿ ਕੀ ਹੋਣ ਵਾਲਾ ਹੈ। ਤੁਹਾਡੇ ਵਿੱਚੋਂ ਦੋ ਕੁ ਜਿਹੜੇ ਇਸ ਬਾਰੇ ਬਹੁਤ ਚਿੰਤਾ ਕਰਦੇ ਹਨ ਅਤੇ ਅਜੇ ਵੀ ਪ੍ਰਮਾਤਮਾ ਨਾਲ ਸੌਦੇਬਾਜ਼ੀ ਕਰਨਾ ਚਾਹੁੰਦੇ ਹਨ, ਮੈਂ ਹੁਣ ਇਸ ਦਿਸ਼ਾ ਵਿੱਚ ਹੋਰ ਨਹੀਂ ਸੋਚਾਂਗੀ। ਅਸੀਂ ਬਸ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਚੀਜ਼ਾਂ ਬਿਹਤਰ ਲਈ ਬਦਲ ਸਕਦੀਆਂ ਹਨ।

ਮੈਂ ਦਿਨ ਰਾਤ ਸੋਚ ਰਹੀ ਹਾਂ ਕਿ ਕਿਹੜੀ ਇਕ ਰਣਨੀਤੀ ਵਾਂਗ ਹੈ ਲਾਗੂ ਕਰਨ ਲਈ। ਜੇ ਹੋਵੇ ਤਾਂ ਤੁਹਾਨੂੰ ਜਲਦੀ ਹੀ ਦੱਸਾਂਗੀ! ਜਿੰਨਾ ਜ਼ਿਆਦਾ ਸੋਚਦੇ, ਓਨਾ ਹੀ ਜ਼ਿਆਦਾ ਮੈਨੂੰ ਸੋਚ ਨਾਲ ਮਿਲ ਕੇ ਲੜਨਾ ਪਵੇਗਾ। ਅਦਿੱਖ ਖੇਤਰ ਵਿੱਚ, ਤੁਸੀਂ ਸਿਰਫ਼ ਸੋਚ ਹੀ ਨਹੀਂ ਸਕਦੇ। ਤੁਹਾਨੂੰ ਕੰਮ ਕਰਨਾ ਪਵੇਗਾ। ਸੋ, ਮੈਂ ਇਹ ਹਰ ਰੋਜ਼, ਹਰ ਵਾਰ ਜਦੋਂ ਮੈਂ ਕਰ ਸਕਦੀ ਹਾਂ, ਆਪਣੀ ਜ਼ਿੰਦਗੀ ਦੇ ਹਰ ਸਕਿੰਟ ਵਿੱਚ ਕਰ ਰਹੀ ਹਾਂ। ਆਤਮਾ ਤੁਹਾਡੀ ਚਿੰਤਾ ਹੋਣੀ ਚਾਹੀਦੀ ਹੈ। ਅਸੀਂ ਕੰਮ ਕਰਦੇ ਹਾਂ। ਅਸੀਂ ਆਪਣੀ ਸਾਹ-ਲੈਣ ਵਾਲੀ ਜ਼ਿੰਦਗੀ ਦੇ ਹਰ ਨੈਨੋ ਸਕਿੰਟ ਵਿੱਚ ਆਪਣੀ ਡਿਊਟੀ ਅਤੇ ਆਪਣੀ ਨੌਕਰੀ ਦਾ ਧਿਆਨ ਰੱਖਦੇ ਹਾਂ। ਕਿਉਂਕਿ ਬੱਸ ਇਹੀ ਸਾਨੂੰ ਕਰਨਾ ਜ਼ਰੂਰੀ ਹੈ, ਬੱਸ ਇਹੀ ਅਸੀਂ ਕਰ ਸਕਦੇ ਹਾਂ, ਅਤੇ ਇਹੀ ਸਭ ਤੋਂ ਵਧੀਆ ਮਦਦ ਹੈ ਜੋ ਤੁਸੀਂ ਇਸ ਗ੍ਰਹਿ ਨੂੰ, ਲੋਕਾਂ ਨੂੰ, ਪਿਆਰੇ ਜਾਨਵਰਾਂ ਨੂੰ, ਅਤੇ ਇਸ ਗ੍ਰਹਿ ਦੇ ਹੋਰ ਸਾਰੇ ਜੀਵਾਂ ਨੂੰ ਦੇ ਸਕਦੇ ਹੋ।

ਉਹ ਸਾਰੇ ਸਾਡੇ ਕੰਮ ਦੀ ਬਹੁਤ ਕਦਰ ਕਰਦੇ ਹਨ। ਉਹ ਤੁਹਾਡੀ ਪ੍ਰਸ਼ੰਸਾ ਕਰਦੇ ਹਨ; ਉਹ ਤੁਹਾਨੂੰ ਪਿਆਰ ਕਰਦੇ ਹਨ, ਹਾਲਾਂਕਿ ਤੁਹਾਨੂੰ ਸ਼ਾਇਦ ਇਹ ਪਤਾ ਨਾ ਹੋਵੇ। ਇਹ ਸਾਡੇ ਲਈ ਜਾਰੀ ਰੱਖਣ ਲਈ ਕਾਫ਼ੀ ਹੋਣਾ ਚਾਹੀਦਾ ਹੈ। ਇਹ ਇਸ ਤਰਾਂ ਵੀ ਨਹੀਂ ਹੈ ਕਿ ਅਸੀਂ ਪਿਆਰ ਲਈ ਕੰਮ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਇਸੇ ਲਈ ਅਸੀਂ ਆਪਣਾ ਕੰਮ ਕਰਦੇ ਹਾਂ। ਪਰ ਭਾਵੇਂ ਉਹ ਸਾਨੂੰ ਪਿਆਰ ਕਰਦੇ ਹਨ ਜਾਂ ਨਹੀਂ, ਅਸੀਂ ਉਸ ਲਈ ਕੰਮ ਨਹੀਂ ਕਰਦੇ। ਪਰ ਉਹ ਸਾਰੇ ਤੁਹਾਨੂੰ ਪਿਆਰ ਕਰਦੇ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਪ੍ਰਮਾਤਮਾ ਦੇ ਪਿਆਰ, ਜਾਨਵਰਾਂ-ਲੋਕਾਂ ਦੇ ਪਿਆਰ ਅਤੇ ਕਾਫ਼ੀ ਹੱਦ ਤੱਕ ਮਨੁੱਖਾਂ ਦੇ ਪਿਆਰ ਨੂੰ ਮਹਿਸੂਸ ਕਰਦੇ ਹੋ।

ਅਤੇ ਅਸੀਂ ਮਨੁੱਖਾਂ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਹਰ ਸੰਭਵ ਚੀਜ਼ ਤਿਆਰ ਕੀਤੀ ਹੈ ਜਿਸ ਬਾਰੇ ਮੈਂ ਸੋਚ ਸਕਦੀ ਹਾਂ ਕਿ ਦੂਜਿਆਂ ਨੂੰ ਪਿਆਰ ਕਰਨਾ ਸੱਚਮੁੱਚ ਆਪਣੇ ਆਪ ਨੂੰ ਪਿਆਰ ਕਰਨਾ ਹੈ। ਮੇਰੀ ਸਾਰੀ ਜ਼ਿੰਦਗੀ ਇਸਦੀ ਇਕ ਗਵਾਹੀ ਹੈ। ਮੇਰੀ ਹਰ ਮੁਸੀਬਤ, ਹਰ ਕਰਮ ਜੋ ਮੈਨੂੰ ਸਹਿਣਾ ਪੈਂਦਾ ਹੈ, ਕਰਮਾਂ ਕਰਕੇ ਹੈ, ਮਾਇਆ ਕਰਕੇ ਹੈ। ਉਹ ਪੂਰੀ ਮਨੁੱਖਤਾ ਨੂੰ ਘੇਰ ਲੈਂਦੇ ਹਨ, ਉਨ੍ਹਾਂ ਲਈ ਇਸ ਬਹੁਤ ਹੀ ਬੁਨਿਆਦੀ ਅਤੇ ਸਰਲ ਸਿਧਾਂਤ ਨੂੰ ਸਮਝਣਾ ਮੁਸ਼ਕਲ ਬਣਾਉਂਦੇ ਹਨ - ਇਹ ਹੈ ਕਿ ਤੁਹਾਨੂੰ ਦੂਜਿਆਂ ਨੂੰ ਪਿਆਰ ਕਰਨਾ ਪਵੇਗਾ, ਅਤੇ ਫਿਰ ਤੁਹਾਨੂੰ ਸਾਰਿਆਂ ਦੁਆਰਾ ਪਿਆਰ ਕੀਤਾ ਜਾਵੇਗਾ।

ਪ੍ਰਮਾਤਮਾ ਹਮੇਸ਼ਾ ਸਾਨੂੰ ਪਿਆਰ ਕਰਦਾ ਹੈ। ਇਹ ਸਿਰਫ਼ ਇਹੀ ਹੈ ਕਿ ਜੇਕਰ ਸਾਡੇ ਕਰਮ ਵੱਡੇ ਹਨ ਅਤੇ ਅਸੀਂ ਮਾਇਆ ਦੇ ਇੰਨੇ ਨੇੜੇ ਹਾਂ, ਅਤੇ ਅਸੀਂ ਸ਼ੈਤਾਨ ਦੀ ਬੁਰੀ ਸਲਾਹ ਅਤੇ ਪ੍ਰਭਾਵ ਨੂੰ ਸੁਣਦੇ ਹਾਂ, ਤਾਂ ਅਸੀਂ ਪ੍ਰਮਾਤਮਾ ਦੇ ਪਿਆਰ ਨੂੰ ਪ੍ਰਾਪਤ ਕਰਨ ਤੋਂ ਰੋਕੇ ਜਾਂਦੇ ਹਾਂ। ਇਹੀ ਸਮੱਸਿਆ ਹੈ। ਜਿਹੜੇ ਲੋਕ ਅਸਥਾਈ ਤੌਰ 'ਤੇ ਮਰ ਜਾਂਦੇ ਹਨ ਅਤੇ ਵਾਪਸ ਆ ਜਾਂਦੇ ਹਨ, ਅਸੀਂ ਇਸਨੂੰ ਇਕ "ਮੌਤ ਦੇ ਨੇੜੇ ਦਾ ਅਨੁਭਵ" ਕਹਿੰਦੇ ਹਾਂ। ਉਹ ਸਾਰੇ ਉਸ ਪਿਆਰ ਨੂੰ ਉਦੋਂ ਪ੍ਰਾਪਤ ਕਰਦੇ ਹਨ ਜਦੋਂ ਉਹ ਆਪਣੇ ਸਰੀਰ ਤੋਂ ਬਾਹਰ ਹੁੰਦੇ ਹਨ ਅਤੇ ਇਸ ਮਾਇਕ ਪ੍ਰਭਾਵ ਤੋਂ ਬਾਹਰ ਹੁੰਦੇ ਹਨ। ਉਹ ਉਸ ਪਿਆਰ ਨੂੰ ਪ੍ਰਾਪਤ ਕਰਦੇ ਹਨ। ਅਤੇ ਉਨ੍ਹਾਂ ਨੂੰ ਹਮੇਸ਼ਾ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਾਪਸ ਆਉਣ ਅਤੇ ਇਹ ਸੁਨੇਹਾ ਲੈ ਕੇ ਆਉਣ ਕਿ ਤੁਹਾਨੂੰ ਇੱਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।

Excerpt from “Sharon Milliman’s NDE – Part 1” Matt Cline YouTube Channel – Feb. 16, 2019: ਪ੍ਰਮਾਤਮਾ ਤੁਹਾਨੂੰ ਇਸ ਤਰਾਂ ਪਿਆਰ ਕਰਦਾ ਹੈ ਜਿਵੇਂ ਕੇਵਲ ਤੁਸੀਂ ਇਕੱਲੇ ਹੋ ਜਿਸਨੂੰ ਉਸਨੇ ਕਦੇ ਬਣਾਇਆ ਹੈ। ਅਤੇ ਉਹ ਤੁਹਾਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਹਰ ਦਿਨ ਦੇ ਹਰ ਸਕਿੰਟ ਤੁਹਾਡੇ ਬਾਰੇ ਸੋਚਦਾ ਹੈ। ਅਤੇ ਉਹ ਸਾਡੇ ਵਿੱਚੋਂ ਹਰੇਕ ਨੂੰ ਇਸ ਤਰਾਂ ਪਿਆਰ ਕਰਦਾ ਹੈ ਜਿਵੇਂ ਅਸੀਂ ਇਕੱਲੇ ਹੀ ਹਾਂ ਜਿਸਨੂੰ ਉਸਨੇ ਕਦੇ ਬਣਾਇਆ ਹੋਵੇ। ਜਿਸ ਕਿਸਮ ਦਾ ਪਿਆਰ ਜੋ ਅਸੀਂ ਇੱਥੇ ਸਿੱਖਣ ਲਈ ਆਏ ਹਾਂ ਕਿ ਕਿਵੇਂ ਕਰਨਾ ਹੈ ਉਹ"ਅਗਾਪੇ ਪਿਆਰ" ਹੈ । ਇਹੀ ਉਹ ਤਰੀਕਾ ਹੈ ਜਿਸ ਨਾਲ ਪ੍ਰਮਾਤਮਾ ਸਾਨੂੰ ਪਿਆਰ ਕਰਦਾ ਹੈ: ਬਿਨਾਂ-ਸ਼ਰਤ, ਕੋਈ ਸ਼ਰਤ ਨਹੀਂ ਜੁੜੀ ਹੋਈ। ਤੁਹਾਨੂੰ ਇਸਨੂੰ ਕਮਾਉਣ ਦੀ ਲੋੜ ਨਹੀਂ ਹੈ, ਤੁਹਾਨੂੰ ਇਸਨੂੰ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਉਹ ਬਸ ਤੁਹਾਨੂੰ ਪਿਆਰ ਕਰਦਾ ਹੈ। ਉਹ ਤੁਹਾਨੂੰ ਪਸੰਦ ਕਰਦਾ ਹੈ, ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਗਲ ਖਤਮ।

Excerpt from “Man DIES; Shown the FUTURE of MANKIND in Profound NDE! Will Leave You SPEECHLESS! | Bill Tortorella” The Next Level Soul Podcast YouTube Channel - Oct. 24, 2023: ਮੈਂ ਹੋਰ ਅਤੇ ਹੋਰ ਤੇਜ਼ ਹੋ ਰਿਹਾ ਹਾਂ, ਅਤੇ ਸੁਰੰਗ ਇਨ੍ਹਾਂ ਸੁੰਦਰ, ਸੁੰਦਰ, ਸ਼ਾਨਦਾਰ ਰੰਗਾਂ ਨਾਲ ਬਣੀ ਹੋਈ ਹੈ। ਅਤੇ, ਜਿੰਨੀ ਤੇਜ਼ੀ ਨਾਲ ਮੈਂ ਅੱਗੇ ਵਧਦਾ ਹਾਂ, ਮੈਨੂੰ ਪਿਆਰ ਅਤੇ ਜੱਫੀ ਦਾ ਅਜਿਹਾ ਅਹਿਸਾਸ ਹੁੰਦਾ ਹੈ ਜਿਵੇਂ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਮਹਿਸੂਸ ਕੀਤਾ। ਪ੍ਰਮਾਤਮਾ ਮੂਲ ਰੂਪ ਵਿੱਚ ਪਿਆਰ ਹੈ। ਅਤੇ ਉਹ ਸਾਨੂੰ ਸਿਰਫ਼ ਉਹੀ ਪਿਆਰ ਬਣਨਾ ਚਾਹੁੰਦਾ ਹੈ। ਅਤੇ ਸਾਨੂੰ ਧਰਤੀ ਉੱਤੇ ਪਿਆਰ ਵਿੱਚ ਵਧਣਾ ਪਵੇਗਾ, ਜੋ ਆ ਰਿਹਾ ਹੈ। ਅਤੇ ਇਹ ਬਹੁਤ ਜਲਦੀ ਆ ਰਿਹਾ ਹੈ।

ਇਸ ਸੰਸਾਰ ਵਿੱਚ ਇਹ ਹੋਰ ਵੀ ਮੁਸ਼ਕਲ ਹੁੰਦਾ ਹੈ ਜਦੋਂ ਲੋਕ ਪੂਰੀ ਤਰ੍ਹਾਂ ਢੱਕੇ ਹੋਏ ਹੁੰਦੇ ਹਨ ਅਤੇ ਜ਼ਹਿਰੀਲੇ ਹੁੰਦੇ ਹਨ। ਅਸੀਂ ਤਿੰਨ (ਤਿੰਨ ਸਭ ਤੋਂ ਸ਼ਕਤੀਸ਼ਾਲੀ) ਹੁਣ ਉਨ੍ਹਾਂ ਨੂੰ ਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਉਹ ਜਾਗ ਸਕਣ ਅਤੇ ਸਮਝ ਸਕਣ ਕਿ ਵੀਗਨ ਅਮਲ ਵਿਚ, ਕਾਰਵਾਈ ਵਿਚ ਪਿਆਰ ਹੈ। ਅਤੇ ਇਹ ਇਸ ਗ੍ਰਹਿ ਵਿੱਚ ਦੁਬਾਰਾ ਸਾਰੀ ਕਿਸਮਤ, ਸਾਰੀ ਬਰਕਤ ਲਿਆਵੇਗਾ, ਅਤੇ ਇਹ ਦੁਬਾਰਾ ਈਡਨ ਬਣ ਜਾਵੇਗਾ। ਇਹ ਚਮਤਕਾਰਾਂ ਵਾਂਗ ਹੈ। ਦਰਿਆ ਫਿਰ ਭਰਪੂਰ ਹੋਣਗੇ। ਸਮੁੰਦਰ ਫਿਰ ਸਾਫ਼ ਹੋ ਜਾਣਗੇ। ਸਮੁੰਦਰ ਵਿੱਚ ਹੋਰ ਕੋਈ ਡੈੱਡ ਜ਼ੋਨ ਨਹੀਂ । ਹੋਰ ਕੋਈ ਜੰਗ ਨਹੀਂ। ਹੋਰ ਭੁੱਖ ਨਹੀਂ। ਕੋਈ ਹੋਰ ਮਹਾਂਮਾਰੀ ਨਹੀਂ। ਸੱਚਮੁੱਚ, ਇਸ ਗ੍ਰਹਿ ਦੇ ਮਨੁੱਖ ਇਹ ਸਭ ਕੁਝ ਅਨੁਭਵ ਕਰ ਸਕਦੇ ਹਨ ਜੇਕਰ ਉਹ ਖੂਨੀ, ਮਰੇ-ਹੋਏ ਜਾਨਵਰ-ਲੋਕਾਂ ਦੇ ਮਾਸ ਦੇ ਉਸ ਟੁਕੜੇ ਨੂੰ ਸੁੱਟ ਦੇਣ। ਇਹ ਵਿਗਿਆਨ ਗਲਪ ਨਹੀਂ ਹੈ। ਇਹ ਇੱਕ ਤੱਥ ਹੈ। ਉਹਨਾਂ ਨੂੰ ਬਸ ਇਸਦਾ ਅਨੁਭਵ ਕਰਨਾ ਪਵੇਗਾ। ਸਾਰੇ ਲੋਕ ਜੋ ਵੀਗਨ ਬਣੇ, ਉਨ੍ਹਾਂ ਨੇ ਇਹ ਅਨੁਭਵ ਕੀਤਾ: ਸਰੀਰ, ਆਤਮਾ ਅਤੇ ਮਨ ਵਿੱਚ ਹਲਕਾਪਨ, ਵਧੇਰੇ ਸਪੱਸ਼ਟਤਾ, ਕੰਮ ਕਰਨ ਵਾਲੇ ਖੇਤਰਾਂ ਵਿੱਚ, ਨੌਕਰੀਆਂ ਵਿੱਚ ਵਧੇਰੇ ਕੁਸ਼ਲਤਾ, ਪਰਿਵਾਰ ਦੇ ਅੰਦਰ ਵਧੇਰੇ ਸਦਭਾਵਨਾ, ਉਹ ਜੋ ਵੀ ਸੁਪਨਾ ਬਣਾ ਰਹੇ ਹਨ, ਉਸ ਵਿੱਚ ਵਧੇਰੇ ਤਰੱਕੀ।

Excerpt from a heartline from Ghasif in Lebanon: ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ, ਮੈਂ ਇੱਕ ਲੇਬਨੀਜ਼ ਨਾਗਰਿਕ ਹਾਂ ਜੋ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਦੋ ਮਹੀਨੇ ਪਹਿਲਾਂ ਵੀਗਨ ਬਣਿਆ ਹਾਂ ਅਤੇ ਮੇਰੀ ਜ਼ਿੰਦਗੀ 360 ਡਿਗਰੀ ਬਦਲ ਗਈ ਹੈ। ਮੈਂ ਰੋਜ਼ਾਨਾ ਮੈਡੀਟੇਸ਼ਨ ਕਰ ਰਿਹਾ ਹਾਂ, ਔਸਤਨ 30 ਮਿੰਟਾਂ ਲਈ। ਮੈਨੂੰ ਆਪਣੇ ਸੁਪਨਿਆਂ ਵਿੱਚ ਦਰਸ਼ਨ ਮਿਲ ਰਹੇ ਹਨ ਜੋ ਮੇਰੀ ਰੋਜ਼ਾਨਾ ਜ਼ਿੰਦਗੀ ਵਿੱਚ ਸੱਚ ਹੋ ਰਹੇ ਹਨ। ਮੈਂ ਅੰਦਰੋਂ ਬਹੁਤ ਸ਼ਾਂਤ ਅਤੇ ਪਵਿੱਤਰ ਮਹਿਸੂਸ ਕਰਦਾ ਹਾਂ। ਮੈਂ ਆਪਣੀ ਨਵੀਂ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਅਤੇ ਧੰਨ ਮਹਿਸੂਸ ਕਰ ਰਹੀ ਹਾਂ। [...]

Excerpt from a heartline from Hương Chi in Âu Lạc (Vietnam): ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ, ਮੇਰੀ ਧੀ ਅਤੇ ਮੈਨੂੰ ਤੁਹਾਨੂੰ ਜਾਣਦੇ ਹੋਏ ਲਗਭਗ ਛੇ ਸਾਲ ਹੋ ਗਏ ਹਨ। ਉਦੋਂ ਤੋਂ, ਅਸੀਂ ਵੀਗਨ ਖੁਰਾਕ ਦੇ ਫਾਇਦਿਆਂ ਬਾਰੇ ਸਿੱਖਿਆ ਹੈ ਅਤੇ ਤੁਰੰਤ ਹੀ ਵੀਗਨ ਜੀਵਨ ਸ਼ੈਲੀ ਵੱਲ ਮੁੜ ਗਏ ਹਾਂ। ਮੇਰੀ ਸਿਹਤ ਪਹਿਲਾਂ ਠੀਕ ਨਹੀਂ ਸੀ, ਮੈਂ ਅਕਸਰ ਬਿਮਾਰ ਰਹਿੰਦੀ ਸੀ ਅਤੇ ਮੈਨੂੰ ਦਵਾਈ ਲੈਣੀ ਪੈਂਦੀ ਸੀ। ਤੁਹਾਨੂੰ ਜਾਣਨ ਤੋਂ ਬਾਅਦ, ਇਕ ਵੀਗਨ ਖੁਰਾਕ ਖਾਣ ਤੋਂ, ਤੁਹਾਡੇ ਭਾਸ਼ਣ ਸੁਣਨ ਤੋਂ, ਅਤੇ ਹਰ ਰੋਜ਼ ਸੁਪਰੀਮ ਸਤਿਗੁਰੂ ਟੀਵੀ ਦੇਖਣ ਤੋਂ ਬਾਅਦ, ਮੈਂ ਹਰ ਰੋਜ਼ ਵਧੇਰੇ ਆਸ਼ਾਵਾਦੀ ਮਹਿਸੂਸ ਕਰਦੀ ਹਾਂ ਅਤੇ ਮੇਰੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। [...]

ਆਦਿ…

ਅਤੇ ਤੁਸੀਂ, ਖਾਸ ਕਰਕੇ ਘਰ ਦੇ ਅੰਦਰ, ਇੰਨ-ਹਾਓਜ਼ ਕੰਮ ਕਰਨ ਵਾਲੇ, ਇਹ ਜਾਣਦੇ ਹੋ। ਇਸੇ ਲਈ ਤੁਸੀਂ ਆਲੇ-ਦੁਆਲੇ ਰਹਿੰਦੇ ਹੋ ਅਤੇ ਇਹ ਸਭ ਆਪਣੇ ਦਿਲ ਨਾਲ ਕਰਦੇ ਹੋ। ਤੁਹਾਡੇ ਨੋਟ ਅਤੇ ਚਿੱਠੀਆਂ ਨਾਲ ਮੇਰਾ ਦਿਲ ਬਹੁਤ ਪ੍ਰਭਾਵਿਤ ਹੋਇਆ। ਉਹ ਸੱਚਮੁੱਚ ਬਹੁਤ, ਬਹੁਤ ਹੀ ਇਮਾਨਦਾਰ ਅਤੇ ਸੱਚੇ ਹਨ, ਅਤੇ ਮੈਨੂੰ ਤੁਹਾਡੇ ਲਿਖੇ ਹਰ ਸ਼ਬਦ ਤੋਂ ਪਿਆਰ ਮਹਿਸੂਸ ਹੁੰਦਾ ਹੈ। ਮੈਂ ਤੁਹਾਡੇ ਸਾਰਿਆਂ ਦੀ ਪ੍ਰਸ਼ੰਸਾ ਕਰਦੀ ਹਾਂ। ਤੁਹਾਡੇ ਸਾਰ‌ਿਆਂ ਦੇ ਮੇਰੇ ਨਾਲ ਰਹਿਣ ਅਤੇ ਸੰਸਾਰ ਲਈ ਕੰਮ ਕਰਨ ਦੇ ਸਮਰਪਣ ਅਤੇ ਦ੍ਰਿੜ ਇਰਾਦੇ ਨਾਲ ਮੈਂ ਬਹੁਤ ਪ੍ਰਭਾਵਿਤ ਹਾਂ। ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਬਹੁਤਿਆਂ ਕੋਲ ਜਾਣ ਲਈ ਕਿਤੇ ਨਾ ਕਿਤੇ ਹੈ ਅਤੇ ਕਿਸ ਨਾਲ ਪਿਆਰ ਕਰਨਾ ਹੈ ਜਾਂ ਕਿਸ ਨਾਲ ਰਹਿਣਾ ਹੈ। ਮੈਨੂੰ ਪਤਾ ਹੈ ।

ਸਪੱਸ਼ਟ ਉਦਾਹਰਣਾਂ ਵਿਚੋਂ ਇਕ ਤੁਹਾਡੇ ਭਰਾਵਾਂ ਵਿਚੋਂ ਇਕ ਹੈ ਜਿਸ ਨੂੰ ਮੈਂ ਆਪ ਖੁਦ ਨਿੱਜੀ ਤੌਰ 'ਤੇ ਜਾਣਦੀ ਹਾਂ। ਉਹ ਉਸ ਸਮੇਂ, ਬਸ ਸ਼ੀਹੂ ਨੂੰ ਗਿਆ ਸੀ ਜਦੋਂ ਅਸੀਂ ਹੁਣੇ ਸ਼ੁਰੂ ਕਰ ਰਹੇ ਸੀ, ਸੁਪਰੀਮ ਮਾਸਟਰ ਟੈਲੀਵਿਜ਼ਨ ਨੂੰ ਦੁਬਾਰਾ ਲਾਂਚ ਕਰਨ ਦੀ ਯੋਜਨਾ ਨਹੀਂ ਬਣਾਈ ਸੀ। ਅਤੇ ਉਸਨੇ ਮੈਨੂੰ ਦੱਸਿਆ ਕਿ ਜੇਕਰ… ਉਸਦਾ ਇੱਕ ਕਾਰੋਬਾਰ ਸੀ। ਉਸ ਸਮੇਂ ਉਸਦੀ ਇੱਕ ਪ੍ਰੇਮਿਕਾ ਸੀ, ਅਤੇ ਉਹ ਸੋਹਣਾ-ਸੁਨੱਖਾ ਹੈ ਅਤੇ ਉਹ ਬਹੁਤ ਸੋਹਣੀ ਹੈ। ਦੋਵੇਂ ਬਹੁਤ ਸਮਰਪਿਤ ਹਨ। ਅਤੇ ਮੈਨੂੰ ਯਕੀਨ ਹੈ ਕਿ ਉਹ ਵੀ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਕਿਸੇ ਤਰੀਕੇ ਨਾਲ ਕੰਮ ਕਰ ਰਹੀ ਹੈ, ਇੱਕ ਵੱਖਰੇ ਵਿਭਾਗ ਵਿੱਚ। ਆਪਣੇ ਪਿਆਰੇ ਤੋਂ ਦੂਰ ਰਹਿਣਾ ਸਭ ਤੋਂ ਔਖਾ ਕੰਮ ਹੈ! ਸੋ, ਮੈਂ ਤੁਹਾਡੇ ਭਰਾਵਾਂ ਵਿਚੋਂ ਇੱਕ ਨੂੰ ਪੁੱਛਿਆ, ਕੀ ਉਸਨੂੰ ਆਪਣੀ ਪ੍ਰੇਮਿਕਾ ਦੀ ਯਾਦ ਆਉਂਦੀ ਹੈ ਅਤੇ ਉਸਨੇ ਹੱਸਦੇ ਹੋਏ ਉੱਚੀ ਅਤੇ ਸਪੱਸ਼ਟ ਕਿਹਾ "ਨਹੀਂ!!"

ਅਤੇ ਇੰਨ-ਹਾਓਜ਼, ਘਰ ਵਿੱਚ ਘੱਟੋ-ਘੱਟ ਇੱਕ ਹੋਰ ਭਰਾ ਹੈ, ਉਹ ਵੀ ਇਸੇ ਤਰ੍ਹਾਂ ਦਾ ਮਾਮਲਾ ਹੈ। ਮੈਂ ਕਦੇ ਵੀ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਨਹੀਂ ਪੁੱਛਿਆ, ਜਦੋਂ ਤੱਕ ਤੁਸੀਂ ਸਿੱਧੇ ਤੌਰ 'ਤੇ ਨਹੀਂ ਦੱਸਦੇ, ਜਿਵੇਂ ਕਿ ਇੱਕ ਹੋਰ ਭਰਾ ਇਕ ਡਾਕਟਰ ਵੀ ਹੈ। ਹੋਰ ਭੈਣਾਂ ਵੀ ਇਸੇ ਤਰ੍ਹਾਂ ਕੁਝ ਉੱਚ ਅਹੁਦਿਆਂ 'ਤੇ ਹਨ, ਆਦਿ… ਅਤੇ ਤੁਸੀਂ ਸਾਰਿਆਂ ਨੇ, ਕਿਸੇ ਨਾ ਕਿਸੇ ਤਰੀਕੇ ਨਾਲ, ਆਪਣੀ ਜ਼ਿੰਦਗੀ ਪ੍ਰਮਾਤਮਾ ਦੇ ਕੰਮ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ। ਬਹੁਤ ਪ੍ਰਭਾਵਿਤ ਅਤੇ ਤੁਹਾਡੇ 'ਤੇ ਬਹੁਤ ਮਾਣ ਹੈ! ਇਸ ਨੇਕ ਟੀਚੇ ਲਈ ਸਭ ਕੁਝ ਪਿੱਛੇ ਛੱਡਣਾ ਇੱਕ ਬਹੁਤ ਹੀ ਔਖਾ ਫੈਸਲਾ ਹੈ। ਮੈਂ ਇਸਨੂੰ ਨਿੱਜੀ ਤੌਰ 'ਤੇ ਜਾਣਦੀ ਹਾਂ! ਤੁਹਾਡਾ ਵਾਰ-ਵਾਰ ਧੰਨਵਾਦ!

Photo Caption: ਸੁੰਦਰਤਾ ਵਿਚ ਇਕਠੇ ਰਹਿਣਾ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-30
2210 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-05-06
173 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-06
208 ਦੇਖੇ ਗਏ
ਧਿਆਨਯੋਗ ਖਬਰਾਂ
2025-05-05
815 ਦੇਖੇ ਗਏ
ਧਿਆਨਯੋਗ ਖਬਰਾਂ
2025-05-05
417 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-05
835 ਦੇਖੇ ਗਏ
34:33
ਧਿਆਨਯੋਗ ਖਬਰਾਂ
2025-05-04
134 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
1463 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ